ਸੋਸਾਇਟੀ ਫਾਰ ਡਿਵਾਇਨ ਰੇਕੀ ਮੈਡੀਟੇਸ਼ਨ (ਐਨ.ਜੀ.ਓ.) ਨੇ ਆਪਣੀ ਤੀਜੀ ਕੰਬਲ ਵੰਡ ਮੁਹਿੰਮ ਦਾ ਆਯੋਜਨ ਕੀਤਾ। ਸੈਕਟਰ 18 ਅਤੇ 7 ਦੀ ਮਾਰਕੀਟ ਦੇ ਗਲਿਆਰੇ ਵਿੱਚ ਸੌਂ ਰਹੇ ਵਿਅਕਤੀਆਂ ਨੂੰ 300 ਦੇ ਕਰੀਬ ਕੰਬਲ ਵੰਡੇ ਗਏ।
ਗੈਰ ਸਰਕਾਰੀ ਸੰਗਠਨ ਦੀ ਸਕੱਤਰ ਮਹਿਕ ਸਿੰਘ ਨੇ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਮੰਤਵ ਕੰਬਦੀ ਠੰਡ ਵਿੱਚ ਬਾਜ਼ਾਰਾਂ ਦੇ ਗਲਿਆਰਿਆਂ ਵਿੱਚ ਰਹਿੰਦੇ ਗਰੀਬ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰਨਾ ਹੈ। ਇਹ ਕੰਬਲ 300 ਵਿਅਕਤੀਆਂ ਦੀ ਸੁਰੱਖਿਆ ਕਰਨਗੇ ਅਤੇ ਬਿਨਾਂ ਕਿਸੇ ਡਰ ਅਤੇ ਚਿੰਤਾ ਦੇ ਉਨ੍ਹਾਂ ਨੂੰ ਚੰਗੀ ਨੀਂਦ ਲੈਣ ਵਿਚ ਮਦਦ ਕਰਣਗੇ । ਇਹ ਮੁਹਿੰਮ ਉਹਨਾਂ ਨੂੰ ਠੰਡ ਤੋਂ ਕੁਝ ਰਾਹਤ ਅਤੇ ਸੁਰੱਖਿਆ ਪ੍ਰਦਾਨ ਕਰਨ ਲਈ ਇੱਕ ਛੋਟਾ ਜਿਹਾ ਉਪਰਾਲਾ ਹੈ।
ਅਭਿਆਨ ਦੀ ਸੰਚਾਲਕ ਤਨੂ ਅਰੋੜਾ ਨੇ ਕਿਹਾ ਕਿ ਬਾਜ਼ਾਰਾਂ ਦੇ ਗਲਿਆਰਿਆਂ ਵਿੱਚ ਰਹਿਣ ਵਾਲੇ ਬੇਸਹਾਰਾ ਲੋਕਾਂ ਨੂੰ ਬਿਨਾਂ ਊਨੀ ਕੱਪੜਿਆਂ ਅਤੇ ਕੰਬਲਾਂ ਤੋਂ ਠੰਡ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜੇਹੀ ਮੁਹੀਮ ਨਾਲ ਮੌਤਾਂ ਦੀ ਗਿਣਤੀ ਵਿੱਚ ਨਿਸ਼ਚਤ ਤੌਰ ਤੇ ਕਮੀ ਆਵੇਗੀ।
ਲਵਲੀਨ ਕੌਰ, ਪ੍ਰਧਾਨ ਸੀਨੀਅਰ ਸਿਟੀਜ਼ਨ ਫੋਰਮ ਅਤੇ ਸ਼ਿਖਾ ਨਿਝਾਵਨ, ਪ੍ਰਧਾਨ ਆਰ.ਡਬਲਯੂ.ਏ. ਸੈਕਟਰ 27 ਚੰਡੀਗੜ੍ਹ ਨੇ ਲੋੜਵੰਦਾਂ ਦੀ ਵਾਰ-ਵਾਰ ਸੇਵਾ ਕਰਨ ਲਈ ਗੈਰ ਸਰਕਾਰੀ ਸੰਗਠਨ ਸਵੈ ਸੇਵਕਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਸੁਸਾਇਟੀ ਫਾਰ ਡਿਵਾਇਨ ਰੇਕੀ ਮੈਡੀਟੇਸ਼ਨ (ਐਨ.ਜੀ.ਓ.) ਦੀ ਕਾਰਜਕਾਰੀ ਮੈਂਬਰ ਜਸਨੀ ਸੂਰੀ ਨੇ ਸੇਵਾ ਵਿਚ ਨਿਰਸਵਾਰਥ ਯੋਗਦਾਨ ਲਈ ਐਡਵੋਕੇਟ ਸਪਨ ਧੀਰ, ਹੇਮਾ ਸ਼ਰਮਾ, ਸਵੈਤਾ ਸ਼ਰਮਾ, ਸੁਭਾਸ਼ ਪਲਟਾ, ਮਨੋਜ ਅਰੋੜਾ, ਕੁਲਮੀਤ ਸੋਢੀ, ਨਿਤੇਸ਼ ਮਹਾਜਨ, ਸ਼ਾਇਨਾ, ਰਾਜੇਸ਼ ਠਾਕੁਰ , ਧ੍ਰਿਤੀ ਰੇਹਾਨ ਦਾ ਧੰਨਵਾਦ ਕੀਤਾ।