ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਜਲਦੀ ਹੀ ਹਰਿਆਣਾ ਨੂੰ ਉਸ ਦਾ ਆਪਣਾ ਰਾਜ ਗੀਤਾ ਮਿਲੇਗਾ। 15 ਦਸੰਬਰ, 2023 ਤੋਂ ਸ਼ੁਰੂ ਹੋ ਰਹੇ ਵਿਧਾਨਸਭਾ ਦੇ ਸਰਦੀ ਰੁੱਤ ਸੈਂਸ਼ਨ ਵਿਚ ਇਸ ਸਬੰਧ ਵਿਚ ਪ੍ਰਸਤਾਵ ਰੱਖਿਆ ਜਾਵੇਗਾ।
ਮੁੱਖ ਮੰਤਰੀ ਨੇ ਅੱਜ ਇੱਥੇ ਪ੍ਰੈਸ ਕਾਨਫ੍ਰੈਂਸ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਵੱਖ-ਵੱਖ ਮੁਕਾਬਿਲਆਂ ਰਾਹੀਂ ਸਰਕਾਰ ਨੇ 3 ਗੀਤਾਂ ਦਾ ਚੋਣ ਕੀਤਾ ਹੈ ਅਤੇ ਸਦਨ ਦੇ ਪਟਲ ‘ਤੇ ਤਿੰਨਾਂ ਗੀਤਾ ਨੂੰ ਪੇਸ਼ ਕੀਤਾ ਜਾਵੇਗਾ। ਮਤਾਂ ਦੇ ਆਧਾਰ ‘ਤੇ ਸੱਭ ਤੋਂ ਵੱਧ ਵੋਟ ਿਿਮਲਣ ਵਾਲੇ ਗੀਤ ਨੂੰ ਇਕ ਸਾਲ ਦੇ ਲਈ ਰਾਜ ਗੀਤਾ ਐਲਾਨ ਕੀਤਾ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਬਨਣ ਦੇ ਬਾਅਦ ਅਸੀਂ ਸਾਲ ਵਿਚ ਘੱਟ ਤੋਂ ਘੱਟ 3 ਵਿਧਾਨਸਭਾ ਦੇ ਸੈਂਸ਼ਨ ਬਜਟ ਸੈਂਸ਼ਨ , ਮਾਨਸੂਨ ਸੈਂਸ਼ਨ ਅਤੇ ਸਰਦੀ ਰੁੱਤ ਸੈਂਸ਼ਨ ਬੁਲਾਉਣਾ ਯਕੀਨੀ ਕੀਤੇ ਹਨ ਤਾਂ ਜੋ ਵਿਧਾਇਕਾਂ ਨੂੰ ਵੱਧ ਤੋਂ ਵੱਧ ਭਾਗੀਦਾਰੀ ਕਰਨ ਦਾ ਮੌਕਾ ਮਿਲੇ। ਪਿਛਲੀ ਸਰਕਾਰ ਵਿਚ ਤਾਂ 2 ਹੀ ਸੈਂਸ਼ਨ ਬੁਲਾਏ ਜਾਂਦੇ ਸਨ।
ਮਨੋਹਰ ਲਾਲ ਨੇ ਕਿਹਾ ਕਿ ਹਰਿਆਣਾ ਅਤੇ ਪੰਜਾਬ ਦੇ ਵਿਚ ਚੱਲੀ ਆ ਰਹੀ ਏਸਵਾਈਏਲ ਮਾਮਲੇ ਨੂੰ ਲੈ ਕੇ ਕੇਂਦਰੀ ਜਲ ਸ਼ਕਤੀ ਮੰਤਰੀ ਸ੍ਰੀ ਗਜੇਂਦਰ ਸ਼ੇਖਾਵਤ ਦੀ ਅਗਵਾਈ ਹੇਠ 28 ਦਸੰਬਰ, 2023 ਨੁੰ ਚੰਡੀਗੜ੍ਹ ਵਿਚ ਤਿੰਨਾਂ ਸੂਬਿਆਂ ਦੇ ਮੁੱਖ ਮੰਤਰੀਆਂ ਦੇ ਨਾਲ ਮੀਟਿੰਗ ਹੋਵੇਗੀ।
ਉਰਜਾ ਕੁਸ਼ਲਤਾ ਸੂਚਕਾਂਕ ਵਿਚ ਪੂਰੇ ਦੇਸ਼ ਵਿਚ ਹਰਿਆਣਾ ਨੂੰ ਮਿਲਿਆ ਦੂਜਾ ਪੁਰਸਕਾਰ
ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਕੌਮੀ ਉਰਜਾ ਸਰੰਖਣ ਪੁਰਸਕਾਰ 2023 ਵਿਚ ਉਰਜਾ ਕੁਸ਼ਲਤਾ ਇੰਡੈਕਸ ਵਿਚ ਪੂਰੇ ਦੇਸ਼ ਵਿਚ ਹਰਿਆਣਾ ਨੂੰ ਦੂਜਾ ਪੁਰਸਕਾਰ ਮਿਲਿਆ ਹੈ। ਅੱਜ ਰਾਸ਼ਟਰਪਤੀ ਸ੍ਰੀਮਤੀ ਦਰੋਪਦੀ ਮੁਰਮੂ ਹਰਿਆਣਾ ਦੇ ਉਰਜਾ ਮੰਤਰੀ ਨੂੰ ਇਹ ਪੁਰਸਕਾਰ ਪ੍ਰਦਾਨ ਕੀਤਾ ਗਿਆ ਹੈ। ਇਹ ਸੂਬਾਵਾਸੀਆਂ ਲਈ ਮਾਣ ਦੀ ਗਲ ਹੈ।
ਏਚਕੇਆਰਏਨ ਰਾਹੀਂ 986 ਲੋਕਾਂ ਨੂੰ ਮਿਲੇ ਜਾਬ ਆਫਰ ਲੈਟਰ
ਪ੍ਰੈਸ ਕਾਨਫ੍ਰੈਂਸ ਦੌਰਾਨ ਮੁੱਖ ਮੰਤਰੀ ਨੇ ਹਰਿਆਣਾ ਕੌਸ਼ਲ ਰੁਜਗਾਰ ਨਿਗਮ ਦੇ ਤਹਿਤ ਅਸਥਾਈ ਨੌਕਰੀ ਲਈ 986 ਲੋਕਾਂ ਨੂੰ ਜਾਬ ਆਫਰ ਲੈਟਰ ਭੇਜੇ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਤੋਂ ਠੇਕਾ ਆਧਾਰ ‘ਤੇ ਲੱਗੇ ਕਰਮਚਾਰੀਆਂ ਨੂੰ ਹਰਿਆਣਾ ਕੌਸ਼ਲ ਰੁਜਗਾਰ ਨਿਗਮ ਵਿਚ ਪੋਰਟ ਕੀਤਾ ਗਿਆ ਹੈ ਅਤੇ ਨਵੇਂ ਸਿਰੇ ਤੋਂ ਵੀ ਲੋਕਾਂ ਨੂੰ ਨੌਕਰੀ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਨਿਗਮ ਦੇ ਤਹਿਤ ਲੋਕਾਂ ਨੁੰ ਨੋਕਰੀ ਦੇਣ ਦੇ ਕੁੱਝ ਮਾਨਦੰਡ ਤੈਅ ਕੀਤੇ ਗਏ ਹਨ, ਜਿਸ ਦੇ ਤਹਿਤ ਸਾਫਟਵੇਅਰ ਰਾਹੀਂ ਬੇਹੱਦ ਪਾਰਦਰਸ਼ੀ ਢੰਗ ਨਾਲ ਯੋਗ ਉਮੀਦਵਾਰਾਂ ਦਾ ਚੋਣ ਕੀਤਾ ਜਾਂਦਾ ਹੈ।