ਚੰਡੀਗੜ੍ਹ: ਪ੍ਰਸਿੱਧ ਪੰਜਾਬੀ ਕਲਾਕਾਰ ਕੁਲਵਿੰਦਰ ਬਿੱਲਾ ਨੇ ਹਮੇਸ਼ਾਂ ਹੀ ਆਪਣੇ ਗੀਤਾਂ ਦੇ ਰਾਹੀਂ ਪੰਜਾਬੀ ਸੱਭਿਆਚਾਰ ਨੂੰ ਕੋਨੇ-ਕੋਨੇ ਤੱਕ ਪਹਚਾਉਣ ਦਾ ਯਤਨ ਕੀਤਾ ਹੈ ਤੇ ਹਰ ਕੋਈ ਉਸਦੇ ਗੀਤਾਂ ਨੂੰ ਦਿਲੋਂ ਪਸੰਦ ਕਰਦਾ ਹੈ। ਇਸੇ ਨੂੰ ਜਾਰੀ ਰੱਖਦਿਆਂ ਕੁਲਵਿੰਦਰ ਨੇ ਆਪਣੀ ਨਵੀਂ ਈ.ਪੀ.ਦਾ ਪਹਿਲਾ ਗੀਤ “ਮੇਰੇ ਨਾਲ ਨਾਲ ਰਹਿੰਦਾ ਆ ਪੰਜਾਬ” ਅੱਜ ਰਿਲੀਜ਼ ਕੀਤਾ ਹੈ।
ਕੁਲਵਿੰਦਰ ਬਿੱਲਾ ਨੇ ਹਰ ਗੀਤ ਵਿੱਚ ਪੰਜਾਬੀਅਤ ਨੂੰ ਪ੍ਰਦਰਸ਼ਿਤ ਕਰਨ ਲਈ ਡੂੰਘੀ ਵਚਨਬੱਧਤਾ ਦੇ ਨਾਲ ਦੁਨੀਆ ਭਰ ਦੇ ਪ੍ਰਸ਼ੰਸਕਾਂ ਵਿੱਚ ਉਮੀਦਾਂ ਨੂੰ ਜਗਾਉਂਦੇ ਹੋਏ, ਆਪਣੀ ਬਹੁਉਡੀਕੀ ਈ.ਪੀ. ਨੂੰ ਰਿਲੀਜ਼ ਕਰਨ ਲਈ ਤਿਆਰ ਹੈ।
ਇੱਥੇ ਹੀ ਦੱਸ ਦੇਈਏ ਕੁਲਵਿੰਦਰ ਬਿੱਲਾ ਕੁੜਤਾ ਚਾਦਰੇ ਨਾਲ ਸਜੇ ਹੋਏ ਉਸ ਦੇ ਸ਼ਾਨਦਾਰ ਪਹਿਰਾਵੇ ਲਈ ਜਾਣੇ ਜਾਂਦੇ ਹਨ, ਉਸਦਾ ਸੰਗੀਤਕ ਸਫ਼ਰ ਪੰਜਾਬ ਦੇ ਵਿਭਿੰਨ ਸੱਭਿਆਚਾਰ ਦਾ ਜਸ਼ਨ ਰਿਹਾ ਹੈ। ਨਵਾਂ ਗੀਤ, “ਮੇਰੇ ਨਾਲ ਨਾਲ ਰਹਿੰਦਾ ਆ ਪੰਜਾਬ, ਵਿੱਚ ਦਰਸ਼ਕਾਂ ਨੂੰ ਪੰਜਾਬ ਦੇ ਤੱਤ ਪ੍ਰਤੀ ਉਸਦੇ ਅਟੁੱਟ ਸਮਰਪਣ ਦਾ ਪ੍ਰਮਾਣ ਹੈ। ਪੰਜਾਬ ਦੇ ਵਿਸ਼ਾਲ ਸੱਭਿਆਚਾਰ, ਵਿਰਸੇ ਤੇ ਖੁਸ਼ਹਾਲੀ ਨੂੰ ਦੇਖਣ ਲਈ ਤਿਆਰ ਰਹੋ ਕੁਲਵਿੰਦਰ ਬਿੱਲਾ ਦੀ ਨਵੀਂ ਈ.ਪੀ. ਦੇ ਸ਼ਾਨਦਾਰ ਗੀਤਾਂ ਦੇ ਰਾਹੀਂ!!