ਸੈਕਟਰ 40 ਦੀ ਮਾਰਕੀਟ ਵਿੱਚ ਗੁਡਲਕ ਇਮੀਗ੍ਰੇਸ਼ਨ ਵੱਲੋਂ ਲੰਗਰ ਆਯੋਜਿਤ
ਚੰਡੀਗੜ੍ਹ: ਨਵੇਂ ਸਾਲ ਦੀ ਆਮਦ ‘ਤੇ ਸੈਕਟਰ 40 ਦੀ ਮਾਰਕੀਟ ਵਿਚ ਗੁਡਲਕ ਇਮੀਗ੍ਰੇਸ਼ਨ ਵਲੋਂ ਲੰਗਰ ਲਗਾਇਆ ਗਿਆ, ਜਿਸ ਵਿਚ 2000 ਦੇ ਕਰੀਬ ਲੋਕਾਂ ਨੇ ਲੰਗਰ ਪ੍ਰਸ਼ਾਦ ਛਕਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਮਡੀ ਹੇਮੰਤ ਯਾਦਵ ਅਤੇ ਪਲਵਿੰਦਰ ਕੌਰ ਨੇ ਦੱਸਿਆ ਕਿ ਕੰਪਨੀ ਵੱਲੋਂ ਇਹ ਲੰਗਰ ਨਵੇਂ ਸਾਲ ਦੀ ਆਮਦ ਮੌਕੇ ਲਗਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਬਾਜ਼ਾਰ ਦੇ ਸਮੂਹ ਦੁਕਾਨਦਾਰਾਂ ਅਤੇ ਉਥੇ ਕੰਮ ਕਰਦੇ ਕਰਮਚਾਰੀਆਂ ਤੋਂ ਇਲਾਵਾ ਸਥਾਨਕ ਲੋਕਾਂ ਨੇ ਹਲਵਾ-ਪੁਰੀ, ਛੋਲੇ ਅਤੇ ਚਾਹ ਦਾ ਪ੍ਰਸ਼ਾਦ ਪ੍ਰਵਾਨ ਕੀਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਵਿਦੇਸ਼ਾਂ ‘ਚ ਪੜ੍ਹ ਕੇ ਪੱਕੇ ਤੌਰ ‘ਤੇ ਉਥੇ ਵਸਣ ਵਾਲਿਆਂ ਦੀ ਇੱਛਾ ਪੂਰੀ ਕਰਦੀ ਹੈ। ਉਨ੍ਹਾਂ ਦੱਸਿਆ ਕਿ ਅੱਜ ਇਸ ਲੰਗਰ ਨੂੰ ਇਲਾਕੇ ਦੇ ਲੋਕਾਂ ਵੱਲੋਂ ਭਰਪੂਰ ਸਹਿਯੋਗ ਮਿਲਿਆ ਹੈ, ਜਿਸ ਕਾਰਨ ਉਹ ਨਵੇਂ ਸਾਲ ਦੀ ਆਮਦ ‘ਤੇ ਹਰ ਸਾਲ ਇਸੇ ਤਰਾਂ ਲੰਗਰ ਲਗਾਉਣ ਲਈ ਉਤਸ਼ਾਹਿਤ ਹਨ।