Breaking
Mon. Nov 4th, 2024

ਜ਼ਿਲ੍ਹਾ ਐਥਲੈਟਿਕ ਐਸੋਸੀਏਸ਼ਨ ਵੱਲੋਂ ਜ਼ਿਲ੍ਹਾ ਪੱਧਰੀ ਤਿੰਨ ਦਿਨਾਂ ਟੂਰਨਾਮੈਂਟ ਦਾ ਕਰਵਾਇਆਂ ਜਾ ਰਿਹਾ ਆਯੋਜਨ

ਮੋਹਾਲੀ: ਜ਼ਿਲ੍ਹਾ ਐਥਲੈਟਿਕ ਐਸੋਸੀਏਸ਼ਨ ਵੱਲੋਂ ਸੈਕਟਰ 78 ਦੇ ਸਪੋਰਟਸ ਕੰਪਲੈਕਸ ਵਿਚ ਤਿੰਨ ਦਿਨਾਂ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਦਾ ਆਯੋਜਨ ਕੀਤਾ ਜਾ ਰਿਹਾ ਹੈ। 12 ਤੋਂ 14 ਦਸੰਬਰ ਤੱਕ ਕਰਵਾਏ ਜਾ ਰਹੇ ਇਸ ਟੂਰਨਾਮੈਂਟ ਵਿਚ ਵੱਖ ਵੱਖ ਵਰਗਾਂ ਦੇ ਬੱਚੇ ਅਤੇ ਮਹਿਲਾ ਮਰਦ ਹਿੱਸਾ ਲੈ ਸਕਦੇ ਹਨ। ਇਹ ਖ਼ੁਲਾਸਾ ਐਸੋਸੀਏਸ਼ਨ ਦੇ ਪ੍ਰਧਾਨ ਮਲਕੀਤ ਸਿੰਘ ਵੱਲੋਂ ਕੀਤਾ ਗਿਆ। ਮਲਕੀਤ ਸਿੰਘ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆਂ ਕਿ ਲੜਕੇ ਅਤੇ ਲੜਕੀਆਂ ਦੇ ਵਰਗ ਵਿਚ ਅੰਡਰ ਅੱਠ,ਦਸ,ਬਾਰਾਂ, ਚੌਦਾਂ, ਸੋਲ੍ਹਾਂ, ਅਠਾਰਾਂ ਸਾਲ ਤੱਕ ਦੀ ਉਮਰ ਅਨੁਸਾਰ ਭਾਗ ਲੈ ਸਕਦੇ ਹਨ। ਜਦ ਔਰਤਾਂ ਅਤੇ ਮਰਦਾਂ ਦੇ ੳਪਨ ਵਰਗ ਵਿਚ ਰੱਖਿਆਂ ਗਿਆ ਹੈ। ਕੋਈ ਵੀ ਐਥਲੀਟ ਆਪਣੇ ਵਰਗ ਵਿਚ ਹੀ ਹਿੱਸਾ ਲੈ ਸਕਦਾ ਹੈ। ਜਦ ਕਿ ਇਕ ਐਥਲੀਟ ਵੱਧ ਤੋਂ ਵੱਧ ਦੋ ਈਵੈਂਟ ਵਿਚ ਹਿੱਸਾ ਲੈ ਸਕਦਾ ਹੈ।
ਐਸੋਸੀਏਸ਼ਨ ਦੇ ਜਰਨਲ ਸੈਕਟਰੀ ਡਾ. ਸਵਰਨ ਸਿੰਘ ਸਿੰਘ ਅਨੁਸਾਰ ਇਸ ਮੁਕਾਬਲੇ ਵਿਚ 60 ਮੀਟਰ, 100 ਮੀਟਰ, 200 ਮੀਟਰ, 300 ਮੀਟਰ, 400 ਮੀਟਰ, 800 ਮੀਟਰ, 1500 ਮੀਟਰ, 2000 ਮੀਟਰ, 5000 ਮੀਟਰ, ਤਿੰਨ ਅਤੇ ਪੰਜ ਕਿੱਲੋਮੀਟਰ ਦੀ ਦੌੜ ਰੱਖੀ ਗਈ ਹੈ। ਇਸ ਦੇ ਨਾਲ ਹੀ ਲਾਂਗ ਜੰਪ, ਹਾਈ ਜੰਪ, ਸ਼ਾਟਪੁੱਟ, ਡਿਸਕਸ ਥ੍ਰੋ, ਜੈਵਲਿਨ ਥ੍ਰੋ, ਟ੍ਰਿਪਲ ਜੰਪ ਦੇ ਮੁਕਾਬਲੇ ਵੀ ਹੋਣਗੇ।
ਉਨ੍ਹਾਂ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆਂ ਕਿ ਅੰਡਰ 14 ਅਤੇ ਅੰਡਰ 16 ਦੇ ਵਰਗ ਵਿਚ ਚੁਣੇ ਗਏ ਬੱਚੇ 24 ਜਨਵਰੀ ਨੂੰ ਹੋਣ ਵਾਲੀ 19 ਵੀ ਕੌਮੀ ਅੰਤਰ ਜ਼ਿਲ੍ਹਾ ਜੂਨੀਅਰ ਐਥਲੈਟਿਕਸ ਚੈਂਪੀਅਨਸ਼ਿਪ 2023 ਵਿਚ ਵੀ ਹਿੱਸਾ ਲੈਣਗੇ। ਇਨਾ ਮੁਕਾਬਲਿਆਂ ਵਿਚ ਸਕੂਲ  ਤੇ ਇਕੱਲੇ ਬੱਚੇ ਦੋਨੋਂ ਹਿੱਸਾ ਲੈ ਸਕਦੇ ਹਨ।ਜਦ ਕਿ ਜੇਤੂ ਰਹਿਣ ਵਾਲੇ ਪਹਿਲੇ ਤਿੰਨ ਜੇਤੂਆਂ ਨੂੰ ਮੈਡਲ ਅਤੇ ਸੈਟੀਫੀਕੇਟ ਦੇ ਨਾਲ ਨਾਲ ਟਰੈਕ ਸੂਟ ਵੀ ਦਿਤੇ ਜਾਣਗੇ। ਜਦ ਕਿ ਚੈਂਪੀਅਨ ਟਰਾਫ਼ੀ ਸਭ ਤੋਂ ਵੱਧ ਨੰਬਰ ਹਾਸਿਲ ਕਰਨ ਵਾਲੀ ਸੰਸਥਾ ਨੂੰ ਦਿਤੀ ਜਾਵੇਗੀ। ਡਾ. ਸਵਰਨ ਸਿੰਘ ਸਿੰਘ ਅਨੁਸਾਰ ਇਸ ਮੁਕਾਬਲੇ ਵਿਚ ਹਿੱਸਾ ਲੈਣ ਦੀ ਐਂਟਰੀ 9 ਦਸੰਬਰ ਤੱਕ ਜਮਾ ਕਰਵਾਈ ਜਾ ਸਕਦਾ ਹੈ। ਇਸ ਸਬੰਧੀ ਕਾਲ 9888454133 ਅਤੇ 9779458921 ਨੰਬਰਾਂ ਤੇ ਕਾਲ ਕਰਕੇ ਵਧੇਰੇ  ਜਾਣਕਾਰੀ ਹਾਸਿਲ ਕੀਤੀ ਜਾ ਸਕਦੀ ਹੈ।

Related Post

Leave a Reply

Your email address will not be published. Required fields are marked *