ਚੰਡੀਗੜ੍ਹ: ਭਾਰਤ ਦੇ ਉੱਪ ਰਾਸ਼ਟਰਪਤੀ ਸ੍ਰੀ ਜਗਦੀਪ ਧਨਖੜ ਨੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਸ਼ਖਸ਼ੀਅਤ ਦੀ ਸ਼ਲਾਘਾ ਹੋਏ ਉਨ੍ਹਾਂ ਨੁੰ ਗੀਤਾ ਦਾ ਸੱਚਾ ਅਨੁਯਾਈ ਦਸਿਆ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਵਜੋ ਇੰਨ੍ਹਾਂ ਦੀ ਪਹਿਚਾਣ ਲੋਕਾਂ ਦੇ ਲਈ ਮਨੋਹਰ ਹੈ ਤਾਂ ਉੱਥੇ ਇਹ ਪਾਰਦਰਸ਼ਿਤਾ, ਸੂਚਨਾ ਤੇ ਜਿਮੇਵਾਰੀ ਲਈ ਜਾਣੇ ਜਾਂਦੇ ਹਨ। ਸ੍ਰੀ ਮਨੋਹਰ ਲਾਲ ਨੇ ਗੀਤਾ ਦੇ ਸੰਦੇਸ਼ ਨੁੰ ਜਮੀਨੀਪੱਧਰ ‘ਤੇ ਸਾਰਥਕ ਬਣਾਇਆ ਹੈ, ਜਦੋਂ ਪਿੰਡ ਦੇ ਬੱਚੇ ਨੂੰ ਬਿਨ੍ਹਾਂ ਪੈਸੇ ਦੇ ਨੌਥਰੀ ਦਾ ਪੱਤਰ ਦਿੱਤਾ ਹੈ।
ਉੱਪ ਰਾਸ਼ਟਰਪਤੀ ਅੱਜ ਕੌਮਾਂਤਰੀ ਗਤੀਾ ਮਹੋਤਸਵ ਦੌਰਾਨ ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ ਵਿਚ ਪ੍ਰਬੰਧਿਤ ਕੌਮਾਂਤਰੀ ਗੀਤਾ ਸੈਮੀਨਾਰ ਨੂੰ ਸੰਬੋਧਿਤ ਕਰ ਰਹੇ ਸਨ। ਸ੍ਰੀ ਜਗਦੀਪ ਧਨਖੜ ਨੇ ਆਪਣੀ ਪਤਨੀ ਡਾ. ਸੁਦੇਸ਼ ਧਨਖੜ , ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਤੇ ਹੋਰ ਮਾਣਯੋਗ ਮਹਿਮਾਨਾਂ ਦੇ ਨਾਲ ਸੈਮੀਨਾਰ ਦਾ ਦੀਪ ਪ੍ਰਜਵਲੱਤ ਕਰ ਸ਼ੁਰੂਆਤ ਕੀਤੀ।
ਸ੍ਰੀ ਜਗਦੀਪ ਧਨਖੜ ਨੇ ਕਿਹਾ ਕਿ ਜਦੋਂ-ਜਦੋਂ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਮੈਨੂੰ ਹਰਿਆਣਾ ਆਉਣ ਦਾ ਸੱਦਾ ਦਿੰਦੇ ਹਨ, ਤਾਂ ਇੱਥੇ ਆ ਕੇ ਮੈਨੁੰ ਹਰ ਵਾਰ ਨਵਾਂ ਤਜਰਬਾ ਤੇ ਉਰਜਾ ਮਿਲਦੀ ਹੈ। ਇਸ ਵਾਰ ਤਾਂ ਕੁਰੂਕਸ਼ੇੇਤਰ ਦੀ ਧਰਤੀ ‘ਤੇ ਆਉਣ ਦਾ ਸੌਭਾਗ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਸਾਲ 2014 ਵਿਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਕੁਰੂਕਸ਼ੇਤਰ ਵਿਚ ਗੀਤਾ ਜੈਯੰਤੀ ਪ੍ਰੋਗ੍ਰਾਮ ਵਿਚ ਆਏ ਸਨ, ਤਾਂ ਉਨ੍ਹਾਂ ਨੇ ਮੁੱਖ ਮੰਤਰੀ ਨੂੰ ਗੀਤਾ ਦੇ ਸੰਦੇਸ਼ ਨੁੰ ਦੇਸ਼-ਵਿਦੇਸ਼ ਵਿਚ ਪਹੁੰਚਾਉਣ ਦਾ ਵਿਜਨ ਦਿੱਤਾ ਸੀ ਅਤੇ ਸ੍ਰੀ ਮਨੋਹਰ ਲਾਲ ਸਾਲ 2016 ਤੋਂ ਲਗਾਤਾਰ ਕੌਮਾਂਤਰੀ ਪੱਧਰ ‘ਤੇ ਗੀਤਾ ਮਹੋਤਸਵ ਮਨਾ ਰਹੇ ਹਨ। ਇਸ ਵਾਰ ਦੇ ਕੌਮਾਂਤਰੀ ਗੀਤਾ ਮਹੋਤਸਵ ਵਿਚ ਪਾਰਟਨਰ ਸਟੇਟ ਅਸਮ ਹੈ, ਜਿਸ ਤੋਂ ਉਂਤਰੀ-ਪੂਰਵੀ ਸੂਬਿਆਂ ਵਿਚ ਗੀਤਾ ਦਾ ਸੰਦੇਸ਼ ਪਹੁੰਚੇਗਾ।
ਮੌਜੂਦਾ ਕੇਂਦਰ ਸਰਕਾਰ ਗੀਤਾ ਗਵਰਨੈਂਸ
ਸ੍ਰੀ ਧਨਖੜ ਨੇ ਕਿਹਾ ਕਿ ਮੌਜੂਦਾ ਕੇਂਦਰ ਸਰਕਾਰ ਨੂੰ ਗੀਤਾ ਗਵਰਨੈਂਸ ਕਹਿਣਾ ਕੋਈ ਗਲਤ ਨਹੀਂ ਹੋਵੇਗਾ। ਪ੍ਰਧਾਨ ਮੰਤਰੀ ਗੀਤਾ ਵਿਚ ਦਿੱਤੇ ਗਏ ਸੰਦੇਸ਼ ਨੁੰ ਅਪਨਾਉਦੇ ਹੋਏ ਕਦੀ ਪੱਥ ਭ੍ਰਿਸ਼ਟ ਨਹੀਂ ਹੁੰਦੇ ਅਤੇ ਸਦਾ ਜਿਮੇਵਾਰ ਰਹਿੰਦੇ ਹਨ। ਗੀਤਾ ਵਿਚ ਫੱਲ ਪ੍ਰਾਪਤੀ ਦੀ ਇੱਛਾ ਕੀਤੇ ਬਿਨ੍ਹਾਂ ਕਰਮ ਦੇ ਸਿਦਾਂਤ ‘ਤੇ ਚੱਲਣ ਨੂੰ ਕਿਹਾ ਗਿਆ ਹੈ। ਅੱਜ ਭਾਰਤ ਤਕਨੀਕ ਦੇ ਖੇਤਰ ਵਿਚ ਬਹੁਤ ਅੱਗੇ ਵੱਧ ਗਿਆ ਹੈ, ਪਹਿਲਾਂ ਵਿਦੇਸ਼ਾਂ ਵਿਚ ਤਕਨੀਕ ਖਰੀਦਨੀ ਪੈਂਦੀ ਸੀ। ਅੱਜ ਦੇ ਭਾਰਤ ਦੀ ਵਿਕਾਸ ਯਾਤਰਾ ਦੀ ਵਿਕਾਸ ਯਾਤਰਾ ਇਥ ਬਹੁਤ ਵੱਡਾ ਮਹਾਯੱਗ ਹੈ, ਜਿਸ ਵਿਚ ਹਰ ਭਾਰਤੀ ਨੂੰ ਆਪਣੀ ਆਹੂਤੀ ਦੇਣੀ ਹੈ। ਹਰ ਨਾਗਰਿਕ ਨੂੰ ਅੱਜ ਇਹ ਸੰਕਲਪ ਲੈਣਾ ਚਾਹੀਦਾ ਹੈ ਕਿ ਮੇਰੇ ਲਈ ਦੇਸ਼ ਸੱਭ ਤੋਂ ਪਹਿਲਾਂ ਹੈ। ਉਨ੍ਹਾਂ ਨੇ ਕਿਹਾ ਕਿ ਇਹ ਅਮ੍ਰਿਤਕਾਲ ਦੇਸ਼ ਦਾ ਗੌਰਵਕਾਲ ਹੈ ਅਤੇ 2047 ਤਕ ਸਾਨੂੰ ਭਾਰਤ ਨੂੰ ਵਿਕਸਿਤ ਰਾਸ਼ਟਰ ਬਨਾਉਣਾ ਹੈ।
ਗੀਤਾ ਸਿਰਫ ਇਕ ਪੁਸਤਕ ਜਾਂ ਗੰਥ ਨਹੀਂ ਹੈ, ਜੀਵਨ ਦਾ ਸਾਰ ਹੈ, ਗੀਤਾ ਸਾਰਵਭੌਮਿਕ ਤੇ ਸਾਰਵਕਾਲਿਕ – ਮੁੱਖ ਮੰਤਰੀ ਮਨੋਹਰ ਲਾਲ
ਇਸ ਮੌਕੇ ‘ਤੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਉੱਪ ਰਾਸ਼ਟਰਪਤੀ ਸ੍ਰੀ ਜਗਦੀਪ ਧਨਖੜ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਅੱਜ ਬਹੁਤ ਹੀ ਖੁਸ਼ੀ ਦਾ ਵਿਸ਼ਾ ਹੈ, ਦਜੋਂ ਅਸੀਂ ਲਗਾਤਾਰ ਅੱਠਵੀਂ ਵਾਰ ਕੌਮਾਂਤਰੀ ਗੀਤਾ ਮਹੋਤਸਵ ਮਨਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾ ਦੀ ਸੈਮੀਨਾਰਾਂ ਰਾਹੀਂ ਗੀਤਾ ਦਾ ਸੰਦੇਸ਼ ਦੇਸ਼ ਦੁਨੀਆਂ ਵਿਚ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਗੀਤਾ ਸਿਰਫ ਇਕ ਕਿਤਾਬ ਜਾਂ ਗ੍ਰੰਥ ਸਿਰਫ ਨਹੀਂ ਹੈ, ਜੀਵਨ ਦਾ ਸਾਰ ਹੈ। ਗੀਤਾ ਸਾਰਵਭੌਮਿਕ ਤੇ ਸਾਰਵਕਾਲਿਕ ਅਤੇ ਅੱਜ ਵੀ ਗੀਤਾ ਦੀ ਸਾਰਥਕਤਾ ਉਨ੍ਹੀ ਹੀ ਹੈ ਜਿਨ੍ਹੀ ਊਸ ਸਮੇਂ ਸੀ। ਵਿਸ਼ਵ ਨੁੰ ਸੁਖੀ ਬਨਾਉਣ ਦੇ ਲਈ ਸ਼ਾਂਤੀ ਦੇ ਰਸਤੇ ‘ਤੇ ਲੈ ਜਾਣ ਲਈ ਗੀਤਾ ਦਾ ਸੰਦੇਸ਼ ਜਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਜਦੋਂ ਆਪਸੀ ਸਮਝ ਦੇਸ਼ਾਂ ਵਿਚ ਬਣੇਗੀ ਤਾਂ ਵਿਸ਼ਵ ਇਕ ਇਕਾਈ ਵਜੋ ਸ਼ਾਂਤੀ ਵੱਲ ਅੱਗੇ ਵਧੇਗਾ, ਇਸ ਦੇ ਲਈ ਗੀਤਾ ਤੋਂ ਕੋਈ ਵੱਡਾ ਸਾਧਨ ਨਹੀਂ ਹੈ। ਗੀਤਾ ਰਾਹੀਂ ਅਸੀਂ ਦੁਨੀਆ ਨੁੰ ਦਿਸ਼ਾ ਦੇ ਸਕਦੇ ਹਨ।
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਸ਼ਲਾਘਾਯੋਗ ਹਨ, ਜਿਨ੍ਹਾਂ ਨੇ ਰੂਸ ਅਤੇ ਯੂਕ੍ਰੇਨ ਦੇ ਯੁੱਧ ਦੇ ਸਮੇਂ ਸੰਵਾਦ ਦਾ ਇਕ ਅਜਿਹਾ ਦ੍ਰਿਸ਼ਟੀਕੋਣ ਸਾਹਮਣੇ ਰੱਖਿਆ ਅਤੇ ਰੂਸ ਦੇ ਰਾਸ਼ਟਰਪਤੀ ਨਾਲ ਗਲ ਕੀਤੀ ਅਤੇ ਕਿਹਾ ਕਿ ਇਸ ਦਾ ਹੱਲ ਲੜਾਈ ਲੜਨ ਨਾਲ ਨਹੀਂ ਨਿਕਲੇਗਾ , ਸਗੋ ਵਿਵਾਦਾਂ ਦਾ ਹੱਲ ਆਪਸੀ ਗਲਬਾਤ ਤੇ ਆਪਸੀ ਸੰਵਾਦ ਕਰਨ ਨਾਲ ਹੀ ਨਿਕਲੇਗਾ । ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਮਰਿਅਯਾਦਾਪੂਰੂਸ਼ੋਤਮ ਭਗਵਾਨ ਸ੍ਰੀ ਰਾਮ ਦੀ ਤਰ੍ਹਾ ਆਚਰਣ ਹੈ ਅਤੇ ਜ੍ਰਿਮ੍ਰੇਵਾਰੀ ਅਤੇ ਕਰਮ ਦੇ ਬਾਰੇ ਵਿਚ ਸ੍ਰੀ ਕ੍ਰਿਸ਼ਣ ਦੇ ਪਦਚਿੰਨ੍ਹਾਂ ‘ਤੇ ਚੱਲ ਰਹੇ ਹਨ।
ਕੁਰੂਕਜ਼ੇਤਰ ਯੂਨੀਵਰਸਿਟੀ ਵਿਚ ਬਣੇਗਾ ਅੰਗ੍ਰੇਜੀ ਅਤੇ ਵਿਦੇਸ਼ੀ ਭਾਸ਼ਾਵਾਂ ਦਹ ਰੀਜਨਲ ਕੇਂਦਰ
ਉਨ੍ਹਾਂ ਨੇ ਕਿਹਾ ਕਿ ਅੱਜ ਦੁਨੀਆ ਦੇ ਦਰਜਨਭਰ ਦੇਸ਼ ਅਜਿਹੇ ਹਨ ਜੋ ਅਸੀਂ ਆਪਣੇ ਇੱਥੇ ਕੌਮਾਂਤਰੀ ਗੀਤਾ ਮਹੋਤਸਵ ਦਾ ਪ੍ਰਬੰਧ ਕਰਨ ਦਾ ਸੱਦਾ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਹੈਦਰਾਬਾਦ ਦੇ ਇਕ ਯੂਨ.ਵਰਸਿਟੀ ਨੇ ਅੰਗ੍ਰੇਜੀ ਅਤੇ ਵਿਦੇਸ਼ੀ ਭਾਸ਼ਾ ਦੇ ਰੀਜਨਲ ਸੈਂਟਰ ਬਨਾਉਣ ਦੀ ਗੱਲ ਕਹੀ ਹੈ, ਜਿਸ ਦੇ ਲਈ ਅਸੀਂ ਕੁਰੂਕਸ਼ੇਤਰ ਯੂਨੀਵਰਸਿਟੀ ਦਾ ਪ੍ਰਸਤਾਵ ਦਿੱਤਾ ਹੈ। ਵਿਸ਼ਵ ਦੀ ਭਾਸ਼ਾਵਾਂ ਦਾ ਇਕ ਕੇਂਦਰ ਇੱਥੇ ਖੁੱਲੇਗਾ ਅਤੇ ਯੂਨੀਵਰਸਿਟੀ ਵਿਚ ਗੀਤਾ ਦਾ ਵੀ ਕੇਂਦਰ ਹੈ, ਜਿਸ ਦੇ ਰਾਹੀਂ ਅਸੀਂ ਦੁਨੀਆ ਦੇ ਬਹੁਤ ਦੇਸ਼ਾਂ ਨੁੰ ਇਕ ਪਲੇਟਫਾਰਮ ‘ਤੇ ਜੋੜ ਕੇ ਗੀਤਾ ਦੇ ਸੰਦੇਸ਼ ਨੁੰ ਦੁਨੀਆ ਵਿਚ ਪਹੁੰਚਾ ਸਕਦੇ ਹਨ।
ਇਸ ਮੌਕੇ ‘ਤੇ ਰਾਜਸਭਾ ਸਾਂਸਦ ਸ੍ਰੀ ਸੁਧਾਂਸ਼ੂ ਤਿਰਵੇਦੀ, ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਮਹਾਰਾਜ ਨੇ ਵੀ ਸੈਮੀਨਾਰ ਨੂੰ ਸੰਬੋਧਿਤ ਕੀਤਾ। ਉੱਪ ਰਾਸ਼ਟਰਪਤੀ ਤੇ ਹੋਰ ਮਹਿਮਾਨਾਂ ਨੇ ਸਮਾਰਿਕਾ ਦਾ ਵੀ ਵਿਮੋਚਨ ਕੀਤਾ, ਜਿਸ ਵਿਚ 448 ਖੋਜਪੱਤਰ ਸੰਕਾਲਿਤ ਕੀਤੇ ਗਏ।