Breaking
Mon. Nov 4th, 2024

ਆਪਣੇ ਨਵਜੰਮੇ ਬੱਚੇ ਨਾਲ ਨਜ਼ਰ ਆਏ ਟੀਮ ਇੰਡੀਆ ਦੇ ਗੇਂਦਬਾਜ਼ ਜਸਪ੍ਰੀਤ ਬੁਮਰਾਹ, ਤਸਵੀਰ ਹੋਈ ਵਾਇਰਲ

ਟੀਮ ਇੰਡੀਆ ਦੇ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਪਿਤਾ ਬਣ ਗਏ ਹਨ। ਬੁਮਰਾਹ ਏਸ਼ੀਆ ਕੱਪ 2023 ਵਿਚ ਹਿੱਸਾਲੈ ਰਹੇ ਹਨ ਪਰ ਸੋਮਵਾਰ ਨੂੰ ਉਹ ਤਿੰਨ ਦਿਨ ਲਈ ਮੁੰਬਈ ਰਵਾਨਾ ਹੋ ਗਏ ਸਨ। ਦਰਅਸਲ ਬੁਮਰਾਹ ਆਪਣੇ ਪੁੱਤਰ ਦੇ ਜਨਮ ਲਈ ਹੀ ਮੁੰਬਈ ਗਏ ਸਨ।ਉਹ ਤਿੰਨ ਦਿਨ ਵਿਚ ਵਾਪਸ ਟੀਮ ਇੰਡੀਆ ਨਾਲ ਜੁੜ ਜਾਣਗੇ।

ਬੁਮਰਾਹ ਨੇ ਸੋਸ਼ਲ ਮੀਡੀਆ ‘ਤੇ ਆਪਣੀ ਦੇ ਪੁੱਤਰ ਦੀ ਤਸਵੀਰ ਸ਼ੇਅਰ ਕੀਤੀ ਹੈ। ਨਾਲ ਹੀ ਉਨ੍ਹਾਂ ਨੇ ਆਪਣੇ ਪੁੱਤਰ ਦਾ ਨਾਂ ਵੀ ਦੱਸਿਆ ਹੈ।

ਬੁਮਰਾਹ ਤੇ ਸੰਜਨਾ ਨੇ ਆਪਣੇ ਬੇਟੇ ਦਾ ਨਾਂ ਅੰਗਦ ਜਸਪ੍ਰੀਤ ਬੁਮਰਾਹ ਰੱਖਿਆ ਹੈ। ਬੁਮਰਾਹ ਨੇ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ‘ਸਾਡੀ ਛੋਟੀ ਜਿਹੀ ਫੈਮਿਲੀ,ਥੋੜ੍ਹੀ ਵੱਧ ਗਈ ਹੈ। ਅਸੀਂ ਬਹੁਤ ਜ਼ਿਆਦਾ ਖੁਸ਼ ਹਾਂ, ਸਵੇਰੇ ਅਸੀਂ ਆਪਣੇ ਪਰਿਵਾਰ ਵਿਚ ਪੁੱਤਰ ਦਾ ਸਵਾਗਤ ਕੀਤਾ। ਅੰਗਦ ਜਸਪ੍ਰੀਤ ਬੁਮਰਾਹ। ਅਸੀਂ ਬਹੁਤ-ਬਹੁਤ ਖੁਸ਼ ਹਾਂ।’

Related Post

Leave a Reply

Your email address will not be published. Required fields are marked *